ਇਸਰਾਏਲੀਆਂ ਨਾਲ ਪਰਮੇਸ਼ੁਰ ਦਾ ਨੇਮ

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 1

ਇਸਰਾਏਲੀਆਂ ਨੂੰ ਲਾਲ ਸਮੁੰਦਰ ਵਿੱਚੋਂ ਪਾਰ ਲੰਘਾਉਣ ਦੇ ਬਾਅਦ ਪਰਮੇਸ਼ੁਰ ਨੇ ਉਹਨਾਂ ਦੀ ਜੰਗਲ ਵਿੱਚ ਅਗਵਾਈ ਕਰਦੇ ਹੋਏ ਸੀਨਈ ਪਰਬਤ ਤੱਕ ਪਹੁੰਚਾਇਆ |ਇਹ ਉਹੀ ਪਰਬਤ ਸੀ ਜਿੱਥੇ ਮੂਸਾ ਨੇ ਬਲਦੀ ਹੋਈ ਝਾੜੀ ਦੇਖੀ ਸੀ |ਲੋਕਾਂ ਨੇ ਪਰਬਤ ਦੇ ਹੇਠਾਂ ਆਪਣੇ ਤੰਬੂ ਲਗਾਏ |

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 2

ਪਰਮੇਸ਼ੁਰ ਨੇ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਂ ਅਤੇ ਮੇਰੇ ਨੇਮ ਦੀ ਪਾਲਣਾ ਕਰੋ, ਤੁਸੀਂ ਮੇਰੀ ਨਿੱਜੀ ਵਿਰਾਸਤ, ਜਾਜ਼ਕਾਂ ਦਾ ਰਾਜ ਅਤੇ ਪਵਿੱਤਰ ਪਰਜਾ ਹੋਵੋਗੇ |”

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 3

ਤਿੰਨ ਦਿਨ ਬਾਅਦ, ਜਦੋਂ ਲੋਕਾਂ ਨੇ ਆਪਣੇ ਆਪ ਨੂੰ ਆਤਮਿਕ ਤੌਰ ਤੇ ਤਿਆਰ ਕਰ ਲਿਆ ਸੀ ਪਰਮੇਸ਼ੁਰ ਸੀਨਈ ਪਹਾੜ ਤੇ ਚਮਕ, ਗਰਜਣ, ਧੂੰਏਂ ਅਤੇ ਤੁਰ੍ਹੀਆਂ ਦੀ ਵੱਡੀ ਅਵਾਜ਼ ਨਾਲ ਉੱਤਰਿਆ |ਸਿਰਫ਼ ਮੂਸਾ ਨੂੰ ਹੀ ਪਹਾੜ ਉੱਤੇ ਜਾਣ ਦੀ ਇਜ਼ਾਜਤ ਸੀ |

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 4

ਤਦ ਪਰਮੇਸ਼ੁਰ ਨੇ ਉਹਨਾਂ ਨੂੰ ਨੇਮ ਦਿੱਤਾ ਅਤੇ ਕਿਹਾ, “ਮੈਂ ਯਹੋਵਾਹ ਹਾਂ, ਤੁਹਾਡਾ ਪਰਮੇਸ਼ੁਰ ਜਿਸ ਨੇ ਤੁਹਾਨੂੰ ਮਿਸਰ ਦੀ ਗੁਲਾਮੀ ਤੋਂ ਛੁਡਾਇਆ ਹੈ |ਦੂਸਰੇ ਦੇਵਤਿਆਂ ਦੀ ਪੂਜਾ ਨਾ ਕਰੋ |”

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 5

“ਮੂਰਤੀਆਂ ਨਾ ਬਣਾਓ ਅਤੇ ਉਹਨਾਂ ਦੀ ਪੂਜਾ ਨਾ ਕਰੋ, ਕਿਉਂਕਿ ਮੈਂ, ਯਹੋਵਾਹ ਜਲਨ ਰੱਖਣ ਵਾਲਾ ਪਰਮੇਸ਼ੁਰ ਹਾਂ |ਮੇਰਾ ਨਾਮ ਵਿਅਰਥ ਨਾ ਲੈਣਾ |ਸਬਤ ਨੂੰ ਪਵਿੱਤਰ ਰੱਖਣਾ ਜ਼ਰੂਰੀ ਜਾਣੋ |ਇਸ ਲਈ ਛੇ ਦਿਨ ਆਪਣੇ ਸਾਰੇ ਕੰਮ ਕਰੋ ਕਿਉਂਕਿ ਸੱਤਵਾਂ ਦਿਨ ਤੁਹਾਡੇ ਅਰਾਮ ਦਾ ਅਤੇ ਮੈਨੂੰ ਯਾਦ ਕਰਨ ਦਾ ਦਿਨ ਹੈ |

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 6

“ਆਪਣੇ ਮਾਤਾ ਪਿਤਾ ਦਾ ਆਦਰ ਕਰੋ |ਕਤਲ ਨਾ ਕਰੋ |ਜ਼ਨਾਹ ਨਾ ਕਰੋ |ਚੋਰੀ ਨਾ ਕਰੋ |ਝੂਠ ਨਾ ਬੋਲੋ |ਆਪਣੇ ਗੁਆਂਢੀ ਦੀ ਤੀਵੀਂ ਦੀ ਲਾਲਸਾ ਨਾ ਕਰ,

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 7

ਨਾ ਉਸਦੇ ਘਰ ਦਾ, ਨਾ ਕਿਸੇ ਚੀਜ਼ ਦੀ ਜੋ ਉਸ ਦੀ ਹੈ |”ਤਦ ਪਰਮੇਸ਼ੁਰ ਨੇ ਇਹਨਾਂ ਆਗਿਆਂ ਨੂੰ ਦੋ ਪੱਥਰ ਦੀਆਂ ਫੱਟੀਆਂ ਤੇ ਲਿਖਿਆ ਅਤੇ ਮੂਸਾ ਨੂੰ ਦਿੱਤਾ |ਪਰਮੇਸ਼ੁਰ ਨੇ ਮੰਨਣ ਲਈ ਹੋਰ ਵੀ ਕਈ ਕਾਇਦੇ ਅਤੇ ਕਾਨੂੰਨ ਦਿੱਤੇ | ਜੇਕਰ ਲੋਕ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਨਗੇ ਤਾਂ ਪਰਮੇਸ਼ੁਰ ਨੇ ਵਾਇਦਾ ਕੀਤਾ ਹੈ ਕਿ ਉਹ ਉਹਨਾਂ ਨੂੰ ਬਰਕਤ ਦੇਵੇਗਾ ਅਤੇ ਉਹਨਾਂ ਨੂੰ ਸੰਭਾਲੇਗਾ |

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 8

ਜੇਕਰ ਉਹ ਉਹਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਪਰਮੇਸ਼ੁਰ ਉਹਨਾਂ ਨੂੰ ਸਜ਼ਾ ਦੇਵੇਗਾ |ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਉਸ ਤੰਬੂ ਦਾ ਵੀ ਵਿਸਥਾਰ ਵਿੱਚ ਖਾਕਾ ਦਿੱਤਾ ਸੀ ਜੋ ਉਹ ਚਾਹੁੰਦਾ ਸੀ ਕਿ ਉਹ ਬਣਾਉਣ |ਇਸ ਨੂੰ ਮਿਲਾਪ ਦਾ ਤੰਬੂ ਕਿਹਾ ਜਾਂਦਾ ਸੀ, ਅਤੇ ਇਸ ਵਿੱਚ ਦੋ ਕਮਰੇ ਸਨ ਜਿਹਨਾਂ ਨੂੰ ਇੱਕ ਮੋਟਾ ਪਰਦਾ ਅੱਲਗ ਕਰਦਾ ਸੀ |

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 9

ਸਿਰਫ਼ ਮਹਾਂ ਜਾਜ਼ਕ ਹੀ ਪਰਦੇ ਦੇ ਪਾਰ ਉਸ ਕਮਰੇ ਵਿੱਚ ਜਾ ਸਕਦਾ ਸੀ ਕਿਉਂਕਿ ਪਰਮੇਸ਼ੁਰ ਉੱਥੇ ਰਹਿੰਦਾ ਸੀ |ਕੋਈ ਵੀ ਜੋ ਪਰਮੇਸ਼ੁਰ ਦੇ ਕਾਨੂੰਨ ਦੀ ਅਣਆਗਿਆਕਾਰੀ ਕਰਦਾ ਉਸ ਨੂੰ ਮਿਲਾਪ ਦੇ ਤੰਬੂ ਸਾਹਮਣੇ ਬੇਦੀ ਉੱਤੇ ਪਰਮੇਸ਼ੁਰ ਅੱਗੇ ਬਲੀ ਲਈ ਇੱਕ ਪਸ਼ੂ ਲਿਆਉਣਾ ਪੈਂਦਾ ਸੀ |ਬਲੀ ਦਿੱਤੇ ਪਸ਼ੂ ਦਾ ਲਹੂ ਵਿਅਕਤੀ ਦੇ ਪਾਪ ਨੂੰ ਢੱਕ ਦਿੰਦਾ ਅਤੇ ਪਰਮੇਸ਼ੁਰ ਦੀ ਨਿਗਾਹ ਵਿੱਚ ਵਿਅਕਤੀ ਨੂੰ ਸਾਫ਼ ਕਰਦਾ ਸੀ |ਪਰਮੇਸ਼ੁਰ ਨੇ ਮੂਸਾ ਦੇ ਭਰਾ ਹਾਰੂਨ ਅਤੇ ਉਸਦੀ ਸੰਤਾਨ ਨੂੰ ਆਪਣੇ ਜਾਜ਼ਕ ਹੋਣ ਲਈ ਚੁਣਿਆ |

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 10

ਸਾਰੇ ਲੋਕ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਣ ਲਈ ਰਾਜ਼ੀ ਹੋ ਗਏ ਜੋ ਪਰਮੇਸ਼ੁਰ ਨੇ ਉਹਨਾਂ ਨੂੰ ਦਿੱਤੇ ਸਨ, ਕਿ ਸਿਰਫ਼ ਪਰਮੇਸ਼ੁਰ ਦੀ ਹੀ ਉਪਾਸਨਾ ਕਰਨਾ ਅਤੇ ਉਸ ਦੇ ਖ਼ਾਸ ਲੋਕ ਬਣਨਾ |ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਵਾਇਦਾ ਕਰਨ ਤੋਂ ਥੋੜੇ ਸਮੇਂ ਬਾਅਦ ਹੀ ਉਹਨਾਂ ਨੇ ਭਿਆਨਕ ਪਾਪ ਕੀਤਾ |

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 11

ਕਈ ਦਿਨਾਂ ਤੋਂ ਮੂਸਾ ਸੀਨਈ ਪਹਾੜ ਉੱਤੇ ਪਰਮੇਸ਼ੁਰ ਨਾਲ ਗੱਲਾਂ ਕਰਨ ਲਈ ਗਿਆ ਹੋਇਆ ਸੀ |ਲੋਕ ਉਸਦਾ ਇੰਤਜ਼ਾਰ ਕਰਦੇ ਥੱਕ ਗਏ |ਇਸ ਲਈ ਉਹਨਾਂ ਨੇ ਹਾਰੂਨ ਕੋਲ ਸੋਨਾ ਲਿਆਂਦਾ ਅਤੇ ਉਸ ਨੂੰ ਕਿਹਾ ਕਿ ਉਹਨਾਂ ਲਈ ਇੱਕ ਮੂਰਤ ਬਣਾਏ !

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 12

ਹਾਰੂਨ ਨੇ ਵੱਛੇ ਦੇ ਰੂਪ ਵਿੱਚ ਸੋਨੇ ਦੀ ਮੂਰਤ ਬਣਾਈ |ਲੋਕ ਮੂਰਤ ਦੀ ਪੂਜਾ ਕਰਨ ਲੱਗੇ ਅਤੇ ਬਲੀਆਂ ਚੜਾਉਣ ਲੱਗੇ |ਉਹਨਾਂ ਦੇ ਪਾਪ ਦੇ ਕਾਰਨ ਪਰਮੇਸ਼ੁਰ ਉਹਨਾਂ ਨਾਲ ਬਹੁਤ ਗੁੱਸੇ ਹੋਇਆ ਅਤੇ ਉਹਨਾਂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ |

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 13

ਪਰ ਮੂਸਾ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਨੂੰ ਸੁਣਿਆ ਅਤੇ ਉਹਨਾਂ ਦਾ ਨਾਸ਼ ਨਾ ਕੀਤਾ |ਜਦੋਂ ਮੂਸਾ ਹੇਠਾਂ ਉੱਤਰਿਆ ਅਤੇ ਮੂਰਤ ਨੂੰ ਦੇਖਿਆ ਉਹ ਬਹੁਤ ਗੁੱਸੇ ਹੋਇਆ ਕਿ ਉਸ ਨੇ ਉਹ ਪੱਥਰ ਦੀਆਂ ਫੱਟੀਆਂ ਚਕਨਾਚੂਰ ਕਰ ਦਿੱਤੀਆਂ ਜਿਹਨਾਂ ਉੱਤੇ ਪਰਮੇਸ਼ੁਰ ਨੇ ਦਸ ਹੁਕਮ ਲਿਖੇ ਸਨ |

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 14

ਤਦ ਮੂਸਾ ਨੇ ਮੂਰਤ ਨੂੰ ਪੀਸ ਕੇ ਪਾਣੀ ਉੱਤੇ ਸੁੱਟ ਦਿੱਤਾ ਅਤੇ ਅਤੇ ਲੋਕਾਂ ਨੂੰ ਉਹ ਪਾਣੀ ਪਿਆਇਆ |ਪਰਮੇਸ਼ੁਰ ਨੇ ਲੋਕਾਂ ਉੱਤੇ ਬਵਾ ਭੇਜੀ ਅਤੇ ਕਈ ਮਰ ਗਏ |

ਇਸਰਾਏਲੀਆਂ ਨਾਲ ਪਰਮੇਸ਼ੁਰ  ਦਾ ਨੇਮ — illustration 15

ਮੂਸਾ ਫੇਰ ਪਹਾੜ ਤੇ ਚੜ੍ਹ ਗਿਆ ਅਤੇ ਪ੍ਰਾਰਥਨਾ ਕੀਤੀ ਕਿ ਪਰਮੇਸ਼ੁਰ ਲੋਕਾਂ ਨੂੰ ਮਾਫ਼ ਕਰੇ |ਪਰਮੇਸ਼ੁਰ ਨੇ ਮੂਸਾ ਨੂੰ ਸੁਣਿਆ ਅਤੇ ਉਹਨਾਂ ਨੂੰ ਮਾਫ਼ ਕੀਤਾ |ਮੂਸਾ ਨੇ ਨਵੀਆਂ ਫੱਟੀਆਂ ਤੇ ਦਸ ਆਗਿਆਵਾਂ ਨੂੰ ਲਿਖਿਆ ਉਹਨਾਂ ਫੱਟੀਆਂ ਦੀ ਜਗ੍ਹਾ ਜੋ ਉਸ ਨੇ ਖ਼ਤਮ ਕਰ ਦਿੱਤੀਆਂ ਸਨ |ਤਦ ਪਰਮੇਸ਼ੁਰ ਨੇ ਸੀਨਈ ਪਹਾੜ ਤੋਂ ਵਾਇਦੇ ਦੇ ਦੇਸ ਵੱਲ ਇਸਰਾਏਲੀਆਂ ਦੀ ਅਗਵਾਈ ਕੀਤੀ |

ਬਾਈਬਲ ਕਹਾਣੀ – ਵਿੱਚੋਂ ਕੂਚ - 19-34

Read in the reader

Free to use, adapt, and share under an open license (CC BY-SA 4.0).