ਵੰਡਿਆ ਹੋਇਆ ਰਾਜ

ਵੰਡਿਆ ਹੋਇਆ ਰਾਜ — illustration 1

ਬਹੁਤ ਸਾਲ ਬਾਅਦ, ਦਾਊਦ ਮਰ ਗਿਆ ਅਤੇ ਉਸਦਾ ਪੁੱਤਰ ਸੁਲੇਮਾਨ ਇਸਰਾਏਲ ਉੱਤੇ ਰਾਜ ਕਰਨ ਲੱਗਾ |ਪਰਮੇਸ਼ੁਰ ਨੇ ਸੁਲੇਮਾਨ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਉਹ ਸਭ ਤੋਂ ਜ਼ਿਆਦਾ ਕੀ ਚਾਹੁੰਦਾ ਹੈ |ਜਦੋਂ ਸੁਲੇਮਾਨ ਨੇ ਬੁੱਧੀ ਮੰਗੀ ਤਾਂ ਪਰਮੇਸ਼ੁਰ ਖੁਸ਼ ਹੋਇਆ ਅਤੇ ਉਸ ਨੂੰ ਸੰਸਾਰ ਦਾ ਸਭ ਤੋਂ ਬੁੱਧੀਮਾਨ ਵਿਅਕਤੀ ਬਣਾਇਆ |ਸੁਲੇਮਾਨ ਨੇ ਬਹੁਤ ਗੱਲਾਂ ਸਿੱਖੀਆਂ ਅਤੇ ਬਹੁਤ ਬੁੱਧੀਮਾਨ ਨਿਆਈ ਬਣਿਆ |ਪਰਮੇਸ਼ੁਰ ਨੇ ਉਸ ਨੂੰ ਬਹੁਤ ਧਨੀ ਵੀ ਬਣਾਇਆ |

ਵੰਡਿਆ ਹੋਇਆ ਰਾਜ — illustration 2

ਸੁਲੇਮਾਨ ਨੇ ਯਰੂਸ਼ਲਮ ਵਿੱਚ ਮੰਦਰ ਬਣਾਇਆ ਜਿਸ ਲਈ ਉਸ ਦੇ ਪਿਤਾ ਨੇ ਯੋਜਨਾ ਬਣਾਈ ਅਤੇ ਸਮਾਨ ਇੱਕਠਾ ਕੀਤਾ ਸੀ |ਹੁਣ ਲੋਕ ਮਿਲਾਪ ਵਾਲੇ ਤੰਬੂ ਦੀ ਬਜਾਇ ਪਰਮੇਸ਼ੁਰ ਦੀ ਅਰਾਧਨਾ ਅਤੇ ਬਲੀਦਾਨ ਮੰਦਰ ਵਿੱਚ ਚੜਾਉਂਦੇ ਸਨ |ਪਰਮੇਸ਼ੁਰ ਆਇਆ ਅਤੇ ਮੰਦਰ ਵਿੱਚ ਵਿਰਾਜਮਾਨ ਹੋਇਆ ਅਤੇ ਆਪਣੇ ਲੋਕਾਂ ਨਾਲ ਵਾਸ ਕੀਤਾ |

ਵੰਡਿਆ ਹੋਇਆ ਰਾਜ — illustration 3

ਪਰ ਸੁਲੇਮਾਨ ਦੂਸਰੇ ਦੇਸਾਂ ਦੀਆਂ ਔਰਤਾਂ ਨੂੰ ਪਸੰਦ ਕਰਦਾ ਸੀ |ਉਸ ਨੇ ਬਹੁਤ ਸਾਰੀਆਂ ਔਰਤਾਂ ਨਾਲ ਵਿਆਹ ਕਰਕੇ ਪਰਮੇਸ਼ੁਰ ਪ੍ਰਤੀ ਅਣਆਗਿਆਕਾਰੀ ਕੀਤੀ ਜੋ ਲਗਭੱਗ 1000 ਔਰਤਾਂ ਸਨ |ਜ਼ਿਆਦਾਤਰ ਇਹ ਔਰਤਾਂ ਪਰਾਏ ਦੇਸਾਂ ਤੋਂ ਸਨ ਜਿਹਨਾਂ ਨੇ ਆਪਣੇ ਨਾਲ ਆਪਣੇ ਦੇਵਤੇ ਲਿਆਂਦੇ ਅਤੇ ਉਹਨਾਂ ਦੀ ਪੂਜਾ ਜਾਰੀ ਰੱਖੀ |ਜਦੋਂ ਸੁਲੇਮਾਨ ਬੁੱਢਾ ਹੋ ਗਿਆ ਤਾਂ ਉਸ ਨੇ ਵੀ ਉਹਨਾਂ ਦੀ ਪੂਜਾ ਕੀਤੀ |

ਵੰਡਿਆ ਹੋਇਆ ਰਾਜ — illustration 4

ਪਰਮੇਸ਼ੁਰ ਸੁਲੇਮਾਨ ਨਾਲ ਗੁੱਸੇ ਸੀ ਅਤੇ ਸੁਲੇਮਾਨ ਦੀ ਅਣਆਗਿਆਕਾਰੀ ਦੀ ਸਜਾ ਵਜੋਂ ਸੁਲੇਮਾਨ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਇਸਰਾਏਲ ਨੂੰ ਦੋ ਰਾਜਾਂ ਵਿੱਚ ਵੰਡ ਦਿੱਤਾ |

ਵੰਡਿਆ ਹੋਇਆ ਰਾਜ — illustration 5

ਸੁਲੇਮਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਰਹਬੁਆਮ ਰਾਜਾ ਬਣਿਆ |ਰਹਬੁਆਮ ਇੱਕ ਮੂਰਖ ਵਿਅਕਤੀ ਸੀ |ਇਸਰਾਏਲ ਜਾਤੀ ਦੇ ਸਾਰੇ ਲੋਕ ਇੱਕਠੇ ਮਿਲਕੇ ਉਸਨੂੰ ਰਾਜਾ ਥਾਪਣ ਆਏ |ਸਭ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਪਿਤਾ ਨੇ ਉਹਨਾਂ ਤੋਂ ਬਹੁਤ ਮਿਹਨਤ ਕਰਾਈ ਅਤੇ ਬਹੁਤ ਕਰ ਭਰਾਇਆ |

ਵੰਡਿਆ ਹੋਇਆ ਰਾਜ — illustration 6

ਰਹਬੁਆਮ ਨੇ ਮੂਰਖਤਾ ਨਾਲ ਉੱਤਰ ਦਿੱਤਾ, “ਤੁਸੀਂ ਸੋਚਦੇ ਹੋ ਕੇ ਮੇਰੇ ਪਿਤਾ ਨੇ ਤੁਹਾਡੇ ਕੋਲੋਂ ਸਖ਼ਤ ਮਿਹਨਤ ਕਰਾਈ, ਪਰ ਮੈਂ ਤੁਹਾਡੀ ਮਿਹਨਤ ਉਸ ਨਾਲੋਂ ਵੀ ਜ਼ਿਆਦਾ ਸਖ਼ਤ ਕਰਾਂਗਾ ਅਤੇ ਉਸ ਨਾਲੋਂ ਵੀ ਜ਼ਿਆਦਾ ਕਰੜੀ ਸਜਾ ਦੇਵਾਂਗਾ |”

ਵੰਡਿਆ ਹੋਇਆ ਰਾਜ — illustration 7

ਇਸਰਾਏਲ ਦੇ ਦਸ ਗੋਤਰਾਂ ਨੇ ਰਹਬੁਆਮ ਵਿਰੁੱਧ ਬਗਾਵਤ ਕੀਤੀ |ਸਿਰਫ਼ ਦੋ ਗੋਤਰ ਹੀ ਉਸ ਪ੍ਰਤੀ ਵਫ਼ਾਦਾਰ ਰਹੇ |ਇਹ ਦੋ ਗੋਤਰ ਯਹੂਦਾਹ ਦਾ ਰਾਜ ਬਣੇ |

ਵੰਡਿਆ ਹੋਇਆ ਰਾਜ — illustration 8

ਇਸਰਾਏਲ ਜਾਤੀ ਦੇ ਦੂਸਰੇ ਦਸ ਗੋਤਰ ਜਿਹਨਾਂ ਨੇ ਰਹਬੁਆਮ ਦੇ ਵਿਰੁੱਧ ਬਗਾਵਤ ਕੀਤੀ ਸੀ ਇੱਕ ਵਿਅਕਤੀ ਨੂੰ ਰਾਜਾ ਹੋਣ ਲਈ ਠਹਿਰਾਇਆ ਜਿਸਦਾ ਨਾਮ ਯਾਰਾਬੁਆਮ ਸੀ |ਉਹਨਾਂ ਨੇ ਆਪਣੇ ਰਾਜ ਨੂੰ ਦੇਸ ਦੇ ਉੱਤਰੀ ਭਾਗ ਵਿੱਚ ਸਥਾਪਤ ਕੀਤਾ ਅਤੇ ਉਹ ਇਸਰਾਏਲ ਦਾ ਰਾਜ ਕਹਾਇਆ |

ਵੰਡਿਆ ਹੋਇਆ ਰਾਜ — illustration 9

ਯਾਰਾਬੁਆਮ ਨੇ ਪਰਮੇਸ਼ੁਰ ਵਿਰੁੱਧ ਬਗਾਵਤ ਕੀਤੀ ਅਤੇ ਲੋਕਾਂ ਕੋਲੋਂ ਪਾਪ ਕਰਵਾਇਆ |ਉਸ ਨੇ ਆਪਣੇ ਲੋਕਾਂ ਲਈ ਦੋ ਮੂਰਤੀਆਂ ਬਣਾਈਆਂ ਕਿ ਉਹਨਾਂ ਦੀ ਪੂਜਾ ਕਰਨ ਇਸ ਦੀ ਬਜਾਇ ਕਿ ਯਹੂਦਾਹ ਦੇ ਰਾਜ ਦੇ ਮੰਦਰ ਵਿੱਚ ਪਰਮੇਸ਼ਰ ਦੀ ਅਰਾਧਨਾ ਕਰਨ |

ਵੰਡਿਆ ਹੋਇਆ ਰਾਜ — illustration 10

ਯਹੂਦਾਹ ਹ ਅਤੇ ਇਸਰਾਏਲ ਰਾਜ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ ਅਤੇ ਹਮੇਸ਼ਾਂ ਆਪਸ ਵਿੱਚ ਲੜਨ ਲੱਗੇ |

ਵੰਡਿਆ ਹੋਇਆ ਰਾਜ — illustration 11

ਨਵੇਂ ਰਾਜ ਦੇ ਸਮੇ ਇਸਰਾਏਲ ਵਿੱਚ ਸਾਰੇ ਰਾਜੇ ਬੁਰੇ ਸਨ |ਇਹ ਬਹੁਤ ਸਾਰੇ ਰਾਜੇ ਦੂਸਰੇ ਇਸਰਾਏਲੀਆਂ ਦੁਆਰਾ ਮਾਰੇ ਗਏ ਜੋ ਆਪਣੇ ਇਲਾਕੇ ਦੇ ਰਾਜੇ ਬਣਨਾ ਚਾਹੁੰਦੇ ਸਨ |

ਵੰਡਿਆ ਹੋਇਆ ਰਾਜ — illustration 12

ਸਾਰੇ ਰਾਜੇ ਅਤੇ ਇਸਰਾਏਲ ਰਾਜ ਦੇ ਲੱਗ-ਭਗ ਸਾਰੇ ਲੋਕਾਂ ਨੇ ਬੁੱਤਾਂ ਦੀ ਪੂਜਾ ਕੀਤੀ |ਉਹਨਾਂ ਦੀ ਮੂਰਤੀ ਪੂਜਾ ਵਿੱਚ ਆਮ ਤੌਰ ਤੇ ਜਨਾਹਕਾਰੀ ਅਤੇ ਬੱਚਿਆਂ ਦੀਆਂ ਬਲੀਆਂ ਸ਼ਾਮਲ ਹੁੰਦੀਆਂ ਸਨ |

ਵੰਡਿਆ ਹੋਇਆ ਰਾਜ — illustration 13

ਯਹੂਦਾਹ ਰਾਜ ਦੇ ਰਾਜੇ ਦਾਊਦ ਦੀ ਸੰਤਾਨ ਸਨ |ਇਹਨਾਂ ਵਿੱਚੋਂ ਕੁੱਝ ਰਾਜੇ ਚੰਗੇ ਵਿਅਕਤੀ ਸਨ ਜਿਹਨਾਂ ਨੇ ਧਰਮ ਨਾਲ ਰਾਜ ਕੀਤਾ ਅਤੇ ਪਰਮੇਸ਼ੁਰ ਦੀ ਬੰਦਗੀ ਕੀਤੀ |ਪਰ ਜ਼ਿਆਦਾਤਰ ਯਹੂਦਾਹ ਦੇ ਰਾਜੇ ਬੁਰੇ, ਭਰਿਸ਼ਟ ਅਤੇ ਮੂਰਤੀ ਪੂਜਕ ਸਨ |ਕੁੱਝ ਰਾਜਿਆਂ ਨੇ ਆਪਣੇ ਬੱਚੇ ਝੂਠੇ ਦੇਵਤਿਆਂ ਅੱਗੇ ਬਲੀਦਾਨ ਕਰ ਦਿੱਤੇ |ਜ਼ਿਆਦਾਤਰ ਯਹੂਦਾਹ ਦੇ ਲੋਕਾਂ ਨੇ ਵੀ ਪਰਮੇਸ਼ੁਰ ਵਿਰੁੱਧ ਬਗਾਵਤ ਕੀਤੀ ਅਤੇ ਦੂਸਰੇ ਦੇਵਤਿਆਂ ਦੀ ਪੂਜਾ ਕੀਤੀ |

ਬਾਈਬਲ ਕਹਾਣੀ – ਵਿੱਚੋਂ 1 ਰਾਜਾ - 1-6; 11-12

Read in the reader

Free to use, adapt, and share under an open license (CC BY-SA 4.0).