ਧਨਵਾਨ ਜਵਾਨ ਹਾਕਮ

ਧਨਵਾਨ ਜਵਾਨ ਹਾਕਮ — illustration 1

ਇੱਕ ਦਿਨ ਇੱਕ ਧਨਵਾਨ ਜਵਾਨ ਹਾਕਮ ਯਿਸੂ ਕੋਲ ਆਇਆ ਅਤੇ ਉਸ ਨੂੰ ਪੁੱਛਿਆ, “ਚੰਗੇ ਗੁਰੂ, ਅਨੰਤ ਜੀਵਨ ਪਾਉਣ ਲਈ ਮੈਂ ਕੀ ਕਰਾਂ ?”ਯਿਸੂ ਨੇ ਉਸ ਨੂੰ ਕਿਹਾ, “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ ?”ਸਿਰਫ਼ ਇੱਕ ਹੀ ਚੰਗਾ ਹੈ, ਅਤੇ ਉਹ ਪਰਮੇਸ਼ੁਰ ਹੈ |ਪਰ ਜੇ ਤੂੰ ਅਨੰਤ ਜੀਵਨ ਚਾਹੁੰਦਾ ਤਾਂ ਪਰਮੇਸ਼ੁਰ ਦੇ ਹੁਕਮ ਮੰਨ |”

ਧਨਵਾਨ ਜਵਾਨ ਹਾਕਮ — illustration 2

“ਕਿਹੜਾ ਹੁਕਮ ਮੈਂ ਮੰਨਾ ?” ਉਸ ਨੇ ਪੁੱਛਿਆ |ਯਿਸੂ ਨੇ ਉੱਤਰ, “ਕਤਲ ਨਾ ਕਰ|ਜ਼ਨਾਹ ਨਾ ਕਰ |ਚੋਰੀ ਨਾ ਕਰ |ਝੂਠ ਨਾ ਬੋਲ |ਆਪਣੇ ਮਾਤਾ-ਪਿਤਾ ਦੀ ਇੱਜਤ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ |”

ਧਨਵਾਨ ਜਵਾਨ ਹਾਕਮ — illustration 3

ਪਰ ਨੌਜਵਾਨ ਨੇ ਕਿਹਾ, “ਮੈਂ ਤਾਂ ਇਹਨਾਂ ਹੁਕਮਾਂ ਦੀ ਪਾਲਣਾ ਆਪਣੇ ਬਚਪਨ ਤੋਂ ਕਰਦਾ ਆ ਰਿਹਾ ਹਾਂ |ਅਨੰਤ ਜੀਵਨ ਪਾਉਣ ਲਈ ਮੈਨੂੰ ਹੋਰ ਕੀ ਕਰਨਾ ਪਵੇਗਾ ?ਯਿਸੂ ਨੇ ਉਸ ਵੱਲ ਦੇਖਿਆ ਅਤੇ ਉਸ ਨੂੰ ਪਿਆਰ ਕੀਤਾ |

ਧਨਵਾਨ ਜਵਾਨ ਹਾਕਮ — illustration 4

ਯਿਸੂ ਨੇ ਉੱਤਰ ਦਿੱਤਾ, “ਜੇ ਸਿੱਧ ਹੋਣਾ ਚਾਹੁੰਦਾ ਹੈਂ, ਤਾਂ ਜਾਹ ਆਪਣੀ ਸਾਰੀ ਧੰਨ ਸੰਪੱਤੀ ਵੇਚ ਦੇ ਅਰੇ ਗਰੀਬਾਂ ਨੂੰ ਵੰਡ ਦੇ, ਅਤੇ ਤੈਨੂੰ ਸਵਰਗ ਵਿੱਚ ਖਜ਼ਾਨਾ ਮਿਲੇਗਾ |ਤਦ ਆ ਅਤੇ ਮੇਰੇ ਪਿੱਛੇ ਹੋ ਤੁਰ |”

ਧਨਵਾਨ ਜਵਾਨ ਹਾਕਮ — illustration 5

ਜਦੋਂ ਨੌਜਵਾਨ ਨੇ ਸੁਣਿਆ ਜੋ ਯਿਸੂ ਨੇ ਕਿਹਾ ਸੀ, ਉਹ ਉਦਾਸ ਹੋਇਆ, ਕਿਉਂਕਿ ਉਹ ਬਹੁਤ ਅਮੀਰ ਅਤੇ ਜੋ ਕੁੱਝ ਵੀ ਉਸ ਕੋਲ ਸੀ ਉਸ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ |ਉਹ ਮੁੜਿਆ ਅਤੇ ਯਿਸੂ ਕੋਲੋਂ ਚਲਾ ਗਿਆ |

ਧਨਵਾਨ ਜਵਾਨ ਹਾਕਮ — illustration 6

ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਅਮੀਰ ਲੋਕਾਂ ਲਈ ਇਹ ਬਹੁਤ ਹੀ ਮੁਸ਼ਕਲ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਵਿੱਚ ਵੜਨ !ਹਾਂ, ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਇੱਕ ਊਠ ਦਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਸੌਖਾ ਹੈ।”

ਧਨਵਾਨ ਜਵਾਨ ਹਾਕਮ — illustration 7

ਜਦੋਂ ਚੇਲਿਆਂ ਨੇ ਸੁਣਿਆ ਜੋ ਯਿਸੂ ਨੇ ਕਿਹਾ ਸੀ, ਉਹ ਕੰਬ ਗਏ ਅਤੇ ਕਿਹਾ, “ਤਾਂ ਕੌਣ ਬਚਾਇਆ ਜਾ ਸਕਦਾ ਹੈ ?”

ਧਨਵਾਨ ਜਵਾਨ ਹਾਕਮ — illustration 8

ਯਿਸੂ ਨੇ ਚੇਲਿਆਂ ਵੱਲ ਦੇਖਿਆ ਅਤੇ ਕਿਹਾ, “ਮਨੁੱਖਾਂ ਲਈ ਤਾਂ ਇਹ ਮੁਸ਼ਕਲ ਹੈ ਪਰ ਪਰਮੇਸ਼ੁਰ ਲਈ ਸਭ ਕੁੱਝ ਸੰਭਵ ਹੈ |”

ਧਨਵਾਨ ਜਵਾਨ ਹਾਕਮ — illustration 9

ਪਤਰਸ ਨੇ ਯਿਸੂ ਨੂੰ ਕਿਹਾ, “ਅਸੀਂ ਸਭ ਕੁੱਝ ਛੱਡ ਦਿੱਤਾ ਅਤੇ ਤੇਰੇ ਪਿੱਛੇ ਹੋ ਗਏ ਹਾਂ |ਸਾਡਾ ਇਨਾਮ ਕੀ ਹੋਵੇਗਾ ?”

ਧਨਵਾਨ ਜਵਾਨ ਹਾਕਮ — illustration 10

ਯਿਸੂ ਨੇ ਉੱਤਰ ਦਿੱਤਾ, “ਸਭ ਨੇ ਆਪਣੇ ਘਰ, ਭੈਣ, ਭਾਈ, ਪਿਤਾ, ਮਾਤਾ, ਬੱਚੇ, ਜਾਂ ਜ਼ਾਇਦਾਦ ਮੇਰੀ ਲਈ ਛੱਡੇ, ਉਹ ਸੌ ਗੁਣਾ ਜ਼ਿਆਦਾ ਪਾਉਣਗੇ ਅਤੇ ਅਨੰਤ ਜੀਵਨ ਵੀ |ਪਰ ਬਹੁਤੇ ਜਿਹੜੇ ਪਹਿਲੇ ਹਨ ਆਖ਼ਰੀ ਹੋਣਗੇ ਅਤੇ ਜਿਹੜੇ ਆਖ਼ਰੀ ਹਨ ਉਹ ਪਹਿਲੇ ਹੋਣਗੇ |”

ਬਾਈਬਲ ਕਹਾਣੀ – ਵਿੱਚੋਂ ਮੱਤੀ -19:16-30; ਮਰਕੁਸ - 10:17-31; ਲੂਕਾ - 18:18-30

Read in the reader

Free to use, adapt, and share under an open license (CC BY-SA 4.0).