ਯਿਸੂ ਭੂਤਾਂ ਨਾਲ ਭਰੇ ਵਿਅਕਤੀ ਅਤੇ ਬਿਮਾਰ ਔਰਤ ਨੂੰ ਚੰਗਾ ਕਰਦਾ ਹੈ

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 1

ਇੱਕ ਦਿਨ, ਯਿਸੂ ਅਤੇ ਉਸਦੇ ਚੇਲੇ ਬੇੜੀ ਦੁਆਰਾ ਝੀਲ ਦੇ ਪਾਰ ਉਸ ਇਲਾਕੇ ਵਿੱਚ ਗਏ ਜਿੱਥੇ ਗਿਰਸੇਨੀ ਲੋਕ ਰਹਿੰਦੇ ਸਨ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 2

ਜਦੋਂ ਉਹ ਝੀਲ ਦੇ ਦੂਸਰੇ ਪਾਰ ਪਹੁੰਚੇ ਤਾਂ ਇੱਕ ਵਿਅਕਤੀ ਦੌੜ ਕੇ ਯਿਸੂ ਕੋਲ ਆਇਆ ਜਿਸਨੂੰ ਭੂਤ ਚਿੰਬੜੇ ਸਨ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 3

ਇਹ ਵਿਅਕਤੀ ਬਹੁਤ ਹੀ ਤਕੜਾ ਸੀ ਕਿ ਕੋਈ ਵੀ ਉਸ ਨੂੰ ਕਾਬੂ ਨਹੀਂ ਕਰ ਸਕਦਾ ਸੀ |ਲੋਕ ਉਸਦੇ ਹੱਥਾਂ ਅਤੇ ਪੈਰਾਂ ਨੂੰ ਸੰਗਲਾਂ ਨਾਲ ਵੀ ਬੰਨ੍ਹ ਚੁੱਕੇ ਸਨ ਪਰ ਉਹ ਤੋੜ ਦਿੰਦਾ ਸੀ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 4

ਵਿਅਕਤੀ ਉਸ ਇਲਾਕੇ ਦੀਆਂ ਕਬਰਾਂ ਵਿੱਚ ਰਹਿੰਦਾ ਸੀ |ਇਹ ਵਿਅਕਤੀ ਰਾਤ ਦਿਨ ਚੀਕਾਂ ਮਾਰਦਾ ਰਹਿੰਦਾ ਸੀ |ਉਹ ਕੱਪੜੇ ਨਹੀਂ ਪਾਉਂਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਕੱਟਦਾ ਰਹਿੰਦਾ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 5

ਜਦੋਂ ਇਹ ਵਿਅਕਤੀ ਯਿਸੂ ਕੋਲ ਆਇਆ ਤਾਂ ਉਸ ਦੇ ਅੱਗੇ ਆਪਣੇ ਗੋਡੇ ਟੇਕੇ |ਯਿਸੂ ਨੇ ਦੁਸ਼ਟ ਆਤਮਾਂ ਨੂੰ ਕਿਹਾ, “ਇਸ ਵਿਅਕਤੀ ਦੇ ਅੰਦਰੋਂ ਬਾਹਰ ਆ ਜਾ |”

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 6

ਦੁਸ਼ਟ ਆਤਮਾਂ ਵਾਲਾ ਵਿਅਕਤੀ ਉੱਚੀ ਅਵਾਜ ਵਿੱਚ ਬੋਲਿਆ, “ਤੇਰਾ ਮੇਰੇ ਨਾਲ ਕੀ ਵਾਸਤਾ, ਯਿਸੂ, ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ ?ਮੈਨੂੰ ਦੁੱਖ ਨਾ ਦੇਹ !”ਤਦ ਯਿਸੂ ਨੇ ਦੁਸ਼ਟ ਆਤਮਾਂ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?”ਉਸ ਨੇ ਉੱਤਰ ਦਿੱਤਾ, “ਮੇਰਾ ਨਾਮ ਲਸ਼ਕਰ ਹੈ, ਕਿਉਂਕਿ ਅਸੀਂ ਬਹੁਤੇ ਹਾਂ “ (ਲਸ਼ਕਰ ਰੋਮੀ ਫੌਜ ਵਿੱਚ ਬਹੁਤੇ ਹਜ਼ਾਰਾਂ ਸਿਪਾਹੀਆਂ ਲਈ ਵਰਤਿਆ ਜਾਂਦਾ ਸੀ )

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 7

ਦੁਸ਼ਟ ਆਤਮਾ ਨੇ ਯਿਸੂ ਅੱਗੇ ਬੇਨਤੀ ਕੀਤੀ, “ਕਿਰਪਾ ਕਰਕੇ ਸਾਨੂੰ ਇਸ ਇਲਾਕੇ ਤੋਂ ਬਾਹਰ ਨਾ ਕੱਢ !”ਉੱਥੇ ਲਾਗੇ ਪਹਾੜ ਉੱਤੇ ਇੱਕ ਸੂਰਾਂ ਦਾ ਝੁੰਡ ਚਰਦਾ ਸੀ |ਇਸ ਲਈ ਦੁਸ਼ਟ ਆਤਮਾ ਨੇ ਬੇਨਤੀ ਕੀਤੀ, “ਕਿਰਪਾ ਕਰਕੇ ਸਾਨੂੰ ਇਹਨਾਂ ਸੂਰਾਂ ਵਿੱਚ ਭੇਜ ਦੇਹ !”ਯਿਸੂ ਨੇ ਕਿਹਾ, “ਜਾਹ”

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 8

ਦੁਸ਼ਟ ਆਤਮਾ ਮਨੁੱਖ ਦੇ ਅੰਦਰੋਂ ਬਾਹਰ ਆਏ ਅਤੇ ਸੂਰਾਂ ਵਿੱਚ ਵੜ ਗਏ | ਸੂਰ ਹੇਠਾਂ ਝੀਲ ਵੱਲ ਭੱਜੇ ਅਤੇ ਡੁੱਬ ਗਏ |ਉਸ ਝੁੰਡ ਵਿੱਚ ਲੱਗ-ਭਗ 2000 ਸੂਰ ਸਨ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 9

ਜਦੋਂ ਸੂਰਾਂ ਨੂੰ ਚਾਰਨ ਵਾਲੇ ਵਿਅਕਤੀਆਂ ਨੇ ਦੇਖਿਆ ਕਿ ਕੀ ਹੋਇਆ ਉਹ ਦੌੜ ਕੇ ਨਗਰ ਵਿੱਚ ਗਏ ਹਰ ਇੱਕ ਜਿਸ ਨੂੰ ਉਹ ਮਿਲੇ ਜੋ ਕੁੱਝ ਯਿਸੂ ਨੇ ਕੀਤਾ ਉਸ ਬਾਰੇ ਦੱਸਿਆ |ਨਗਰ ਦੇ ਲੋਕ ਆਏ ਅਤੇ ਉਸ ਵਿਅਕਤੀ ਨੂੰ ਦੇਖਿਆ ਜਿਸ ਵਿੱਚ ਭੂਤ ਸਨ |ਉਹ ਚੁੱਪ ਚਾਪ ਕੱਪੜੇ ਪਹਿਨੀ ਅਤੇ ਇੱਕ ਆਮ ਵਿਅਕਤੀ ਦੀ ਤਰ੍ਹਾਂ ਬੈਠਾ ਸੀ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 10

ਲੋਕ ਬਹੁਤ ਡਰੇ ਹੋਏ ਸਨ ਅਤੇ ਉਹਨਾਂ ਨੇ ਯਿਸੂ ਨੂੰ ਦੂਰ ਜਾਣ ਲਈ ਕਿਹਾ |ਇਸ ਲਈ ਯਿਸੂ ਬੇੜੀ ਉੱਤੇ ਚੜ੍ਹਿਆ ਅਤੇ ਜਾਣ ਲੱਗਾ |ਉਸ ਵਿਅਕਤੀ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਵੀ ਯਿਸੂ ਦੇ ਨਾਲ ਜਾਣਾ ਚਾਹੁੰਦਾ ਹੈ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 11

ਪਰ ਯਿਸੂ ਨੇ ਉਸ ਨੂੰ ਕਿਹਾ, “ਨਹੀਂ, ਮੈਂ ਚਾਹੁੰਦਾ ਹਾਂ ਕਿ ਤੂੰ ਆਪਣੇ ਘਰ ਜਾਵੇਂ ਅਤੇ ਆਪਣੇ ਮਿੱਤਰਾਂ ਅਤੇ ਘਰਦਿਆਂ ਨੂੰ ਸਭ ਕੁੱਝ ਦੱਸੇ ਜੋ ਪਰਮੇਸ਼ੁਰ ਨੇ ਤੇਰੇ ਲਈ ਕੀਤਾ ਅਤੇ ਕਿਵੇਂ ਉਸ ਨੇ ਤੇਰੇ ਉੱਤੇ ਦਯਾ ਕੀਤੀ ਹੈ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 12

ਇਸ ਲਈ ਉਹ ਵਿਅਕਤੀ ਚਲਾ ਗਿਆ ਅਤੇ ਸਭ ਨੂੰ ਯਿਸੂ ਬਾਰੇ ਦੱਸਿਆ ਜੋ ਉਸ ਨੇ ਉਸ ਲਈ ਕੀਤਾ ਸੀ ਹਰ ਇੱਕ ਜਿਸ ਨੇ ਉਸਦੀ ਕਹਾਣੀ ਨੂੰ ਸੁਣਿਆਂ ਉਹ ਹੈਰਾਨੀ ਅਤੇ ਅਚੰਬੇ ਨਾਲ ਭਰ ਗਏ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 13

ਯਿਸੂ ਝੀਲ ਦੇ ਦੂਸਰੇ ਕਿਨਾਰੇ ਵੱਲ ਮੁੜਿਆ |ਉੱਥੇ ਪਹੁੰਚਣ ਤੋਂ ਬਾਅਦ, ਇੱਕ ਵੱਡੀ ਭੀੜ ਉਸ ਦੁਆਲੇ ਇਕੱਠੀ ਹੋ ਗਈ ਅਤੇ ਉਸ ਉੱਪਰ ਡਿੱਗ ਰਹੇ ਸਨ |ਉਸ ਭੀੜ ਵਿੱਚ ਇੱਕ ਔਰਤ ਸੀ ਜੋ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਤੋਂ ਪੀੜਤ ਸੀ |ਉਸ ਨੇ ਆਪਣਾ ਸਾਰਾ ਧੰਨ ਡਾਕਟਰਾਂ ਨੂੰ ਦੇ ਦਿੱਤਾ ਸੀ ਕਿ ਉਹ ਉਸ ਨੂੰ ਚੰਗਾ ਕਰਨ ਪਰ ਉਸ ਦੀ ਹਾਲਤ ਹੋਰ ਵੀ ਬੁਰੀ ਹੁੰਦੀ ਗਈ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 14

ਉਸ ਨੇ ਸੁਣਿਆ ਸੀ ਕਿ ਯਿਸੂ ਨੇ ਬਹੁਤ ਬਿਮਾਰ ਲੋਕਾਂ ਨੂੰ ਚੰਗਾ ਕੀਤਾ ਹੈ ਅਤੇ ਸੋਚਿਆ, “ਮੈਨੂੰ ਯਕੀਨ ਹੈ ਕਿ ਅਗਰ ਮੈਂ ਸਿਰਫ਼ ਯਿਸੂ ਦੇ ਪੱਲੇ ਨੂੰ ਹੀ ਛੂਹ ਲਵਾਂ ਤਾਂ ਮੈਂ ਵੀ ਠੀਕ ਹੋ ਜਾਵਾਂਗੀ !”ਇਸ ਲਈ ਉਹ ਯਿਸੂ ਦੇ ਪਿੱਛੇ ਆਈ ਅਤੇ ਉਸ ਦੇ ਪੱਲੇ ਨੂੰ ਛੂਹ ਲਿਆ |ਜਿਵੇਂ ਹੀ ਉਸਨੇ ਉਸ ਨੂੰ ਛੂਹਿਆ ਉਸਦਾ ਲਹੂ ਬਹਿਣਾ ਬੰਦ ਹੋ ਗਿਆ |

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 15

ਇੱਕ ਦਮ, ਯਿਸੂ ਨੇ ਜਾਣ ਲਿਆ ਕਿ ਸ਼ਕਤੀ ਉਸ ਵਿੱਚੋਂ ਨਿੱਕਲੀ ਹੈ |ਇਸ ਲਈ ਉਹ ਘੁੰਮਿਆ ਅਤੇ ਪੁੱਛਿਆ, “ਮੈਨੂੰ ਕਿਸ ਨੇ ਛੂਹਿਆ ਹੈ ?”

ਯਿਸੂ ਭੂਤਾਂ ਨਾਲ ਭਰੇ ਵਿਅਕਤੀ  ਅਤੇ  ਬਿਮਾਰ ਔਰਤ ਨੂੰ ਚੰਗਾ ਕਰਦਾ ਹੈ — illustration 16

ਚੇਲਿਆਂ ਨੇ ਉੱਤਰ ਦਿੱਤਾ, “ਬਹੁਤ ਸਾਰੀ ਭੀੜ ਤੇਰੇ ਆਲੇ ਦੁਆਲੇ ਹੈ ਅਤੇ ਉਹ ਤੇਰੇ ਉੱਤੇ ਡਿੱਗਦੀ ਹੈ |ਕਿਉਂ ਤੂੰ ਪੁੱਛਦਾਂ ਹੈਂ, “ਮੈਨੂੰ ਕਿਸ ਨੇ ਛੂਹਿਆ ਹੈ ?”ਔਰਤ ਯਿਸੂ ਅੱਗੇ ਆਪਣੇ ਗੋਡਿਆਂ ਭਾਰ ਡਰਦੀ ਅਤੇ ਕੰਮਬਦੀ ਹੋਈ ਡਿੱਗ ਪਈ |ਤਦ ਉਸਨੇ ਉਸ ਨੂੰ ਦੱਸਿਆ ਜੋ ਉਸ ਨੇ ਕੀਤਾ ਸੀ, ਅਤੇ ਉਹ ਚੰਗੀ ਹੋ ਚੁੱਕੀ ਸੀ |ਯਿਸੂ ਨੇ ਉਸ ਨੂੰ ਕਿਹਾ, “ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾਂ ਕੀਤਾ |”ਸ਼ਾਂਤੀ ਨਾਲ ਜਾਹ |

ਬਾਈਬਲ ਕਹਾਣੀ – ਵਿੱਚੋਂ ਮੱਤੀ - 8:28-34; 9:20-22; ਮਰਕੁਸ - 5:1-20; 5:24b-34; ਲੂਕਾ - 8:26-39; 8:42b-48

Read in the reader

Free to use, adapt, and share under an open license (CC BY-SA 4.0).