ਪੌਲੁਸ ਅਤੇ ਸੀਲਾਸ ਫ਼ਿੱਲਿਪੀ ਵਿੱਚ

Listen to this story Audio file · 3.9 MB

The words of this recording are below, in ਪੰਜਾਬੀ, پنجابی‎.

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 1

ਜਿਵੇਂ ਹੀ ਸੌਲੁਸ ਨੇ ਸਾਰੇ ਰੋਮੀ ਸਾਮਰਾਜ ਵਿੱਚ ਯਾਤਰਾ ਕੀਤੀ, ਤਾਂ ਉਹ ਆਪਣੇ ਰੋਮੀ ਨਾਮ “ਪੌਲੁਸ” ਦਾ ਇਸਤੇਮਾਲ ਕਰਨ ਲੱਗਾ |ਇੱਕ ਦਿਨ ਪੌਲੁਸ ਅਤੇ ਉਸਦਾ ਮਿੱਤਰ ਸੀਲਾਸ ਫ਼ਿੱਲਿਪੀ ਦੇ ਸ਼ਹਿਰ ਵਿੱਚ ਯਿਸੂ ਦੀ ਖੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਗਏ |ਉਹ ਸ਼ਹਿਰ ਵਿੱਚ ਨਦੀ ਦੇ ਕਿਨਾਰੇ ਉੱਤੇ ਗਏ ਜਿੱਥੇ ਲੋਕ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ਸਨ |ਉੱਥੇ ਉਹ ਇੱਕ ਲੁਦਿਯਾ ਨਾਮੇ ਔਰਤ ਨੂੰ ਮਿਲੇ ਜੋ ਇੱਕ ਵਪਾਰੀ ਸੀ |ਉਹ ਪਰਮੇਸ਼ੁਰ ਨੂੰ ਪਿਆਰ ਕਰਦੀ ਅਤੇ ਉਸ ਦੀ ਬੰਦਗੀ ਕਰਦੀ ਸੀ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 2

ਪਰਮੇਸ਼ੁਰ ਨੇ ਲੁਦਿਯਾ ਦੇ ਮਨ ਨੂੰ ਖੋਲ੍ਹਿਆ ਕਿ ਯਿਸੂ ਬਾਰੇ ਸੰਦੇਸ਼ ਉੱਤੇ ਵਿਸ਼ਵਾਸ ਕਰੇ, ਫਿਰ ਉਸ ਨੇ ਅਤੇ ਉਸਦੇ ਪਰਿਵਾਰ ਨੇ ਬਪਤਿਸਮਾ ਲਿਆ |ਉਸ ਨੇ ਪੌਲੁਸ ਅਤੇ ਸੀਲਾਸ ਨੂੰ ਆਪਣੇ ਘਰ ਠਹਿਰਨ ਲਈ ਬੁਲਾਇਆ ਅਤੇ ਉਹ ਉਸਦੇ ਅਤੇ ਉਸ ਦੇ ਪਰਿਵਾਰ ਨਾਲ ਠਹਿਰੇ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 3

ਪੌਲੁਸ ਅਤੇ ਸੀਲਾਸ ਆਮ ਤੌਰ ਤੇ ਪ੍ਰਾਰਥਨਾ ਵਾਲੀ ਜਗ੍ਹਾ ਤੇ ਲੋਕਾਂ ਨੂੰ ਮਿਲਦੇ |ਹਰ ਰੋਜ਼ ਜਿਵੇਂ ਹੀ ਉਹ ਉੱਥੋਂ ਦੀ ਲੰਘਦੇ ਇੱਕਗੁਲਾਮ ਭੂਤਾਂ ਦੀ ਜਕੜੀ ਹੋਈ ਲੜਕੀ ਉਹਨਾਂ ਦੇ ਪਿੱਛੇ ਹੋ ਤੁਰਦੀ | ਭੂਤਾਂ ਦੇ ਵਸੀਲੇ ਉਹ ਲੋਕਾਂ ਨੂੰ ਉਹਨਾਂ ਦੇ ਭਵਿੱਖ ਬਾਰੇ ਦੱਸਦੀ, ਇਸ ਲਈ ਉਹ ਇੱਕ ਭਵਿੱਖ ਬਾਣੀ ਕਰਨ ਵਾਲੀ ਵਜੋਂ ਆਪਣੇ ਮਾਲਕ ਲਈ ਬਹੁਤ ਸਾਰੇ ਪੈਸੇ ਬਣਾ ਲੈਂਦੀ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 4

ਜਿਵੇਂ ਹੀ ਉਹ ਲੰਘਦੇ ਉਹ ਔਰਤ ਚਿਲਾਉਂਦੀ ਹੋਈ ਕਹਿੰਦੀ ਸੀ, “ਇਹ ਮਨੁੱਖ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ |ਉਹ ਤੁਹਾਨੂੰ ਬਚਾਏ ਜਾਣ ਦਾ ਮਾਰਗ ਦੱਸਦੇ ਹਨ !”ਉਹ ਆਮ ਤੌਰ ਤੇ ਇਸ ਤਰ੍ਹਾਂ ਕਰਦੀ ਕਿ ਪੌਲੁਸ ਨੂੰ ਖਿੱਝ ਆ ਗਈ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 5

ਆਖ਼ਿਰਕਾਰ ਇੱਕ ਦਿਨ ਜਦੋਂ ਉਹ ਲੜਕੀ ਚਿਲਾਉਣ ਲੱਗੀ, ਪੌਲੁਸ ਉਸ ਵੱਲ ਮੁੜਿਆ ਅਤੇ ਭੂਤ ਨੂੰ ਕਿਹਾ, “ਯਿਸੂ ਦੇ ਨਾਮ ਵਿੱਚ ਇਸ ਦੇ ਅੰਦਰੋਂ ਬਾਹਰ ਆ ਜਾਹ|”ਉਸ ਸਮੇਂ ਭੂਤ ਉਸ ਨੂੰ ਛੱਡ ਗਏ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 6

ਤਦ ਉਹ ਵਿਅਕਤੀ ਜੋ ਉਸ ਦਾਸੀ ਦੇ ਮਾਲਕ ਸਨ ਬਹੁਤ ਗੁੱਸੇ ਹੋਏ !ਉਹ ਇਸ ਗੱਲ ਨੂੰ ਜਾਣ ਗਏ ਕਿ ਬਿਨਾਂ ਭੂਤਾਂ ਦੇ ਉਹ ਲੜਕੀ ਲੋਕਾਂ ਨੂੰ ਭਵਿੱਖ ਨਹੀਂ ਦੱਸ ਸਕਦੀ | ਇਸ ਦਾ ਮਤਲਬ ਕਿ ਲੋਕ ਉਸ ਦੇ ਮਾਲਕ ਨੂੰ ਹੁਣ ਕੋਈ ਪੈਸਾ ਨਹੀਂ ਦੇਣਗੇ ਕਿ ਉਹ ਉਹਨਾਂ ਨੂੰ ਦੱਸੇ ਕਿ ਉਹਨਾਂ ਨਾਲ ਕੀ ਹੋਣ ਵਾਲਾ ਹੈ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 7

ਇਸ ਲਈ ਗੁਲਾਮ ਲੜਕੀ ਦੇ ਮਾਲਕ ਪੌਲੁਸ ਅਤੇ ਸੀਲਾਸ ਨੂੰ ਰੋਮੀ ਅਧਿਕਾਰੀ ਦੇ ਸਾਹਮਣੇ ਲੈ ਗਏ, ਜਿਸ ਨੇ ਉਹਨਾਂ ਨੂੰ ਮਾਰਿਆ ਅਤੇ ਜ਼ੇਲ੍ਹ ਵਿੱਚ ਪਾ ਦਿੱਤਾ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 8

ਉਹਨਾਂ ਨੇ ਪੌਲੁਸ ਅਤੇ ਸੀਲਾਸ ਨੂੰ ਜ਼ੇਲ੍ਹ ਦੀ ਸਭ ਤੋਂ ਸੁਰੱਖਿਤ ਜਗ੍ਹਾ ਤੇ ਰੱਖਿਆ ਅਤੇ ਉਹਨਾਂ ਦੇ ਪੈਰਾਂ ਨੂੰ ਵੀ ਬੰਨ੍ਹ ਦਿੱਤਾ |ਫਿਰ ਵੀ ਅੱਧੀ ਰਾਤ ਨੂੰ ਉਹ ਗੀਤ ਗਾ ਕੇ ਪਰਮੇਸ਼ੁਰ ਦੀ ਮਹਿਮਾ ਕਰਦੇ ਸਨ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 9

ਅਚਾਨਕ, ਇੱਕ ਬਹੁਤ ਭਿਆਨਕ ਭੂਚਾਲ ਆਇਆ !ਸਾਰੀ ਜ਼ੇਲ੍ਹ ਦੇ ਦਰਵਾਜ਼ੇ ਖੁੱਲ੍ਹ ਗਏ ਅਤੇ ਕੈਦੀਆਂ ਦੀਆਂ ਜ਼ੰਜੀਰਾਂ ਖੁੱਲ੍ਹ ਗਈਆਂ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 10

ਦਰੋਗਾ ਜਾਗਿਆ ਅਤੇ ਜਦੋਂ ਉਸ ਨੇ ਜ਼ੇਲ੍ਹ ਦੇ ਦਰਵਾਜਿਆਂ ਨੂੰ ਖੁੱਲ੍ਹਾ ਦੇਖਿਆ ਉਹ ਡਰ ਗਿਆ!ਉਸ ਨੇ ਸੋਚਿਆ ਕਿ ਸਾਰੇ ਕੈਦੀ ਭੱਜ ਗਏ ਹਨ, ਇਸ ਲਈ ਉਸ ਨੇ ਆਪਣੇ ਆਪ ਨੂੰ ਮਾਰਨ ਲਈ ਸੋਚਿਆ |(ਉਹ ਜਾਣਦਾ ਸੀ ਕਿ ਜੇ ਉਹ ਕੈਦੀਆਂ ਨੂੰ ਜਾਣ ਦੇਵੇਗਾ ਤਾਂ ਰੋਮੀ ਅਧਿਕਾਰੀ ਉਸ ਨੂੰ ਮਾਰ ਦੇਣਗੇ |)ਪਰ ਪੌਲੁਸ ਨੇ ਦੇਖਿਆ ਅਤੇ ਚਿੱਲਾਇਆ, “ਰੁੱਕ!ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ|ਅਸੀਂ ਸਾਰੇ ਇੱਥੇ ਹਾਂ |”

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 11

ਦਰੋਗਾ ਜਿਵੇਂ ਹੀ ਪੌਸੁਲ ਅਤੇ ਸੀਲਾਸ ਦੇ ਕੋਲ ਆਇਆ ਕੰਬਣ ਲੱਗਾ ਅਤੇ ਪੁੱਛਿਆ, “ਬਚਾਏ ਜਾਣ ਲਈ ਮੈਂ ਕੀ ਕਰਾਂ?”ਪੌਲੁਸ ਨੇ ਉੱਤਰ ਦਿੱਤਾ, “ਯਿਸੂ , ਜੋ ਸੁਆਮੀ ਹੈ, ਉਸ ਤੇ ਵਿਸ਼ਵਾਸ ਕਰ ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ |”ਤਦ ਦਰੋਗਾ ਪੌਲੁਸ ਅਤੇ ਸੀਲਾਸ ਨੂੰ ਆਪਣੇ ਘਰ ਲੈ ਕੇ ਗਿਆ ਅਤੇ ਉਹਨਾਂ ਦੇ ਜ਼ਖਮਾਂ ਨੂੰ ਸਾਫ਼ ਕੀਤਾ |ਪੌਲੁਸ ਨੇ ਉਸ ਦੇ ਘਰ ਸਾਰਿਆਂ ਨੂੰ ਯਿਸੂ ਬਾਰੇ ਖੁਸ਼ ਖ਼ਬਰੀ ਦਾ ਪ੍ਰਚਾਰ ਕੀਤਾ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 12

ਦਰੋਗੇ ਅਤੇ ਉਸ ਦੇ ਸਾਰੇ ਘਰਾਣੇ ਨੇ ਯਿਸੂ ਤੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ |ਤਦ ਦਰੋਗੇ ਨੇ ਪੌਲੁਸ ਅਤੇ ਸੀਲਾਸ ਨੂੰ ਭੋਜਨ ਦਿੱਤਾ ਅਤੇ ਉਹਨਾਂ ਸਾਰਿਆਂ ਨੇ ਅਨੰਦ ਕੀਤਾ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 13

ਅਗਲੇ ਦਿਨ ਸ਼ਹਿਰ ਦੇ ਆਗੂਆਂ ਨੇ ਪੌਲੁਸ ਅਤੇ ਸੀਲਾਸ ਨੂੰ ਜ਼ੇਲ੍ਹ ਵਿੱਚੋਂ ਅਜਾਦ ਕੀਤਾ ਅਤੇ ਉਹਨਾਂ ਨੂੰ ਫ਼ਿੱਲਿਪੀ ਛੱਡ ਕੇ ਜਾਣ ਨੂੰ ਕਿਹਾ |ਪੌਲੁਸ ਅਤੇ ਸੀਲਾਸ ਲੁਦਿਯਾ ਅਤੇ ਦੂਸਰੇ ਹੋਰ ਮਿੱਤਰਾਂ ਕੋਲ ਗਏ ਅਤੇ ਫਿਰ ਸ਼ਹਿਰੋ ਬਾਹਰ ਚਲੇ ਗਏ |ਯਿਸੂ ਬਾਰੇ ਖੁਸ਼ ਖ਼ਬਰੀ ਫੈਲਦੀ ਗਈ ਅਤੇ ਕਲੀਸੀਆ ਵੱਧਦੀ ਗਈ |

ਪੌਲੁਸ ਅਤੇ ਸੀਲਾਸ  ਫ਼ਿੱਲਿਪੀ  ਵਿੱਚ — illustration 14

ਪੌਲੁਸ ਅਤੇ ਦੂਸਰੇ ਮਸੀਹੀ ਆਗੂ ਬਹੁਤੇ ਸ਼ਹਿਰਾਂ ਵਿੱਚ ਗਏ, ਯਿਸੂ ਦੀ ਖੁਸ਼ ਖ਼ਬਰੀ ਬਾਰੇ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਸਿਖਾਇਆ |ਕਲੀਸੀਆ ਵਿੱਚ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਿਖਾਉਣ ਲਈ ਉਹਨਾਂ ਨੇ ਬਹੁਤ ਸਾਰੇ ਪੱਤਰ ਵੀ ਲਿੱਖੇ |ਇਹਨਾਂ ਵਿੱਚੋਂ ਕੁੱਝ ਪੱਤਰ ਬਾਈਬਲ ਦੀਆਂ ਕਿਤਾਬਾਂ ਬਣ ਗਏ ਹਨ |

ਬਾਈਬਲ ਕਹਾਣੀ – ਵਿੱਚੋਂ ਰਸੂਲਾਂ ਦੇ ਕਰਤੱਬ - 16:11-40

Read in the reader

Free to use, adapt, and share under an open license (CC BY-SA 4.0).