ਪਰਮੇਸ਼ਵਰ ਇਸਹਾਕ ਲਈ ਮੁਹੱਇਆ ਕਰਦਾ ਹੈ

ਪਰਮੇਸ਼ਵਰ ਇਸਹਾਕ ਲਈ ਮੁਹੱਇਆ ਕਰਦਾ ਹੈ — illustration 1

ਜਦੋਂ ਅਬਰਾਹਮ ਬਹੁਤ ਬੁੱਢਾ ਹੋ ਗਿਆ ਸੀ ਤਾਂ ਉਸ ਦਾ ਪੁੱਤਰ ਇਸਹਾਕ ਜਵਾਨ ਹੋ ਚੁੱਕਾ ਸੀ | ਇਸ ਲਈ ਅਬਰਾਹਮ ਨੇ ਆਪਣੇ ਨੌਕਰ ਨੂੰ ਉਸ ਦੇਸ ਵਿੱਚ ਭੇਜਿਆ ਜਿੱਥੇ ਉਸ ਦੇ ਰਿਸ਼ਤੇਦਾਰ ਰਹਿੰਦੇ ਸਨ ਤਾਂ ਕਿ ਉਸ ਦੇ ਪੁੱਤਰ ਇਸਹਾਕ ਲਈ ਪਤਨੀ ਲਿਆਵੇ |

ਪਰਮੇਸ਼ਵਰ ਇਸਹਾਕ ਲਈ ਮੁਹੱਇਆ ਕਰਦਾ ਹੈ — illustration 2

ਇੱਕ ਲੰਬੀ ਯਾਤਰਾ ਦੇ ਬਾਅਦ ਜਿੱਥੇ ਅਬਰਾਹਮ ਦੇ ਰਿਸ਼ਤੇਦਾਰ ਰਹਿੰਦੇ ਸਨ ਉੱਥੇ ਪਰਮੇਸ਼ੁਰ ਨੇ ਨੌਕਰ ਦੀ ਰਿਬਕਾਹ ਤੱਕ ਅਗਵਾਈ ਕੀਤੀ |ਉਹ ਅਬਰਾਹਮ ਦੇ ਭਰਾ ਦੀ ਪੋਤੀ ਸੀ |

ਪਰਮੇਸ਼ਵਰ ਇਸਹਾਕ ਲਈ ਮੁਹੱਇਆ ਕਰਦਾ ਹੈ — illustration 3

ਰਿਬਕਾਹ ਆਪਣਾ ਪਰਿਵਾਰ ਛੱਡਣ ਅਤੇ ਨੌਕਰ ਨਾਲ ਇਸਹਾਕ ਦੇ ਘਰ ਜਾਣ ਲਈ ਤਿਆਰ ਹੋ ਗਈ |ਜਿੱਦਾਂ ਹੀ ਘਰ ਪਹੁੰਚੀ ਇਸਹਾਕ ਨੇ ਉਸ ਨਾਲ ਵਿਆਹ ਕਰ ਲਿਆ |

ਪਰਮੇਸ਼ਵਰ ਇਸਹਾਕ ਲਈ ਮੁਹੱਇਆ ਕਰਦਾ ਹੈ — illustration 4

ਲੰਬੇ ਸਮੇਂ ਬਾਅਦ, ਅਬਰਾਹਮ ਮਰ ਗਿਆ ਅਤੇ ਉਹ ਸਾਰੇ ਵਾਅਦੇ ਜਿਹੜੇ ਪਰਮੇਸ਼ੁਰ ਨੇ ਉਸ ਨਾਲ ਨੇਮ ਵਿੱਚ ਕੀਤੇ ਸਨ ਅੱਗੇ ਇਸਹਾਕ ਤੱਕ ਪਹੁੰਚ ਗਏ |ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਅਬਰਾਹਮ ਦੀ ਸੰਤਾਨ ਅਣ-ਗਿਣਤ ਹੋਵੇਗੀ ਪਰ ਇਸਹਾਕ ਦੀ ਪਤਨੀ ਦੇ ਕੋਈ ਸੰਤਾਨ ਨਹੀਂ ਸੀ |

ਪਰਮੇਸ਼ਵਰ ਇਸਹਾਕ ਲਈ ਮੁਹੱਇਆ ਕਰਦਾ ਹੈ — illustration 5

ਇਸਹਾਕ ਨੇ ਰਿਬਕਾਹ ਲਈ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਉਹ ਜੁੜਵੇਂ ਬੱਚਿਆਂ ਨਾਲ ਗਰਭਵਤੀ ਹੋਣ ਲਈ ਅਸੀਸ ਦਿੱਤੀ |ਦੋਵੇਂ ਬੱਚੇ ਜਦੋਂ ਅਜੇ ਰਿਬਕਾਹ ਦੇ ਗਰਭ ਵਿੱਚ ਹੀ ਸਨ ਇੱਕ ਦੂਸਰੇ ਨਾਲ ਲੜਨ ਲੱਗੇ, ਇਸ ਲਈ ਰਿਬਕਾਹ ਨੇ ਪਰਮੇਸ਼ੁਰ ਤੋਂ ਪੁੱਛਿਆ ਕਿ ਇਹ ਕੀ ਹੋ ਰਿਹਾ ਸੀ |

ਪਰਮੇਸ਼ਵਰ ਇਸਹਾਕ ਲਈ ਮੁਹੱਇਆ ਕਰਦਾ ਹੈ — illustration 6

"ਪਰਮੇਸ਼ੁਰ ਨੇ ਰਿਬਕਾਹ ਨੂੰ ਦੱਸਿਆ, “ਦੋ ਪੁੱਤਰ੍ਹਾਂ ਤੋਂ ਦੋ ਜਾਤੀਆਂ ਹੋਣਗੀਆਂ ਜੋ ਤੇਰੇ ਅੰਦਰ ਹਨ |”ਉਹ ਇੱਕ ਦੂਸਰੇ ਨਾਲ ਲੜਨਗੇ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ |

ਪਰਮੇਸ਼ਵਰ ਇਸਹਾਕ ਲਈ ਮੁਹੱਇਆ ਕਰਦਾ ਹੈ — illustration 7

ਜਦੋਂ ਬੱਚੇ ਪੈਦਾ ਹੋਏ ਤਾਂ ਵੱਡਾ ਲਾਲ ਰੰਗ ਦੇ ਵਾਲਾਂ ਵਾਲਾ ਸੀ ਅਤੇ ਉਹਨਾਂ ਨੇ ਉਸ ਦਾ ਨਾਮ ਏਸਾਓ ਰੱਖਿਆ |ਤਦ ਛੋਟਾ ਬੇਟਾ ਏਸਾਓ ਦੀ ਅੱਡੀ ਨੂੰ ਫੜੀ ਬਾਹਰ ਨਿਕਲਿਆ ਅਤੇ ਉਹਨਾਂ ਨੇ ਉਸ ਦਾ ਨਾਮ ਯਾਕੂਬ ਰੱਖਿਆ

ਬਾਈਬਲ ਕਹਾਣੀ – ਵਿੱਚੋਂ ਉਤਪਤ - 24:1-25:26

Read in the reader

Free to use, adapt, and share under an open license (CC BY-SA 4.0).