ਪਰਮੇਸ਼ੁਰ ਨੇ ਯੂਸੁਫ਼ ਅਤੇ ਉਸਦੇ ਪਰਿਵਾਰ ਨੂੰ ਬਚਾਇਆ

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 1

ਬਹੁਤ ਸਾਲ ਬਾਅਦ, ਜਦੋਂ ਯਾਕੂਬ ਬੁੱਢਾ ਹੋ ਚੁੱਕਾ ਸੀ ਉਸ ਨੇ ਆਪਣੇ ਚਹੇਤੇ ਪੁੱਤਰ ਯੂਸੁਫ਼ ਨੂੰ ਭੇਜਿਆ ਕਿ ਉਹ ਆਪਣੇ ਭਾਈਆਂ ਨੂੰ ਦੇਖੇ ਜੋ ਭੇਡਾਂ ਚਾਰਦੇ ਸਨ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 2

ਯੂਸੁਫ਼ ਦੇ ਭਾਈ ਉਸ ਨੂੰ ਨਫ਼ਰਤ ਕਰਦੇ ਸਨ ਕਿਉਂਕਿ ਉਹਨਾਂ ਦਾ ਪਿਤਾ ਉਸ ਨੂੰ ਸਭ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ ਕਿਉਂਕਿ ਯੂਸੁਫ਼ ਨੂੰ ਸੁਪਨਾ ਆਇਆ ਸੀ ਕਿ ਉਹ ਉਹਨਾਂ ਦਾ ਹਾਕਮ ਹੋਵੇਗਾ |ਜਦੋਂ ਯੂਸੁਫ਼ ਆਪਣੇ ਭਾਈਆਂ ਕੋਲ ਆਇਆ, ਉਹਨਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਕੁੱਝ ਵਪਾਰੀਆਂ ਕੋਲ ਗੁਲਾਮ ਕਰਕੇ ਵੇਚ ਦਿੱਤਾ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 3

ਇਸ ਤੋਂ ਪਹਿਲਾਂ ਯੂਸੁਫ਼ ਦੇ ਭਰਾ ਘਰੇ ਵਾਪਸ ਆਉਣ ਉਹਨਾਂ ਨੇ ਯੂਸੁਫ਼ ਦੇ ਚੋਲੇ ਨੂੰ ਫਾੜਿਆ ਅਤੇ ਬੱਕਰੀ ਦੇ ਲਹੂ ਵਿੱਚ ਡੋਬਿਆ |ਤਦ ਆਪਣੇ ਪਿਤਾ ਨੂੰ ਉਹ ਕੱਪੜੇ ਦਿਖਾਏ ਤਾਂ ਕਿ ਉਹ ਸਮਝੇ ਕਿ ਕਿਸੇ ਜ਼ੰਗਲੀ ਜਾਨਵਰ ਨੇ ਯੂਸੁਫ਼ ਨੂੰ ਮਾਰ ਦਿੱਤਾ ਹੈ |ਯਾਕੂਬ ਬਹੁਤ ਉਦਾਸ ਹੋਇਆ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 4

ਗੁਲਾਮਾਂ ਦੇ ਵਪਾਰੀ ਯੂਸੁਫ਼ ਨੂੰ ਮਿਸਰ ਲੈ ਗਏ |ਮਿਸਰ ਬਹੁਤ ਵਿਸ਼ਾਲ ਅਤੇ ਸ਼ਕਤੀਸ਼ਾਲੀ ਦੇਸ ਸੀ ਜੋ ਨੀਲ ਨਦੀ ਦੇ ਕਿਨਾਰੇ ਵੱਸਿਆ ਹੋਇਆ ਸੀ |ਗੁਲਾਮਾਂ ਦੇ ਵਪਾਰੀਆਂ ਨੇ ਯੂਸੁਫ਼ ਨੂੰ ਇੱਕ ਅਮੀਰ ਅਫ਼ਸਰ ਕੋਲ ਵੇਚ ਦਿੱਤਾ |ਯੂਸੁਫ਼ ਨੇ ਆਪਣੇ ਮਾਲਕ ਦੀ ਬਹੁਤ ਸੇਵਾ ਕੀਤੀ, ਅਤੇ ਪਰਮੇਸ਼ੁਰ ਨੇ ਯੂਸੁਫ਼ ਨੂੰ ਬਹੁਤ ਬਰਕਤ ਦਿੱਤੀ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 5

ਉਸ ਦੇ ਮਾਲਕ ਦੀ ਪਤਨੀ ਨੇ ਯੂਸੁਫ਼ ਨਾਲ ਸੌਂਣ ਦੀ ਕੋਸ਼ਿਸ਼ ਕੀਤੀ, ਪਰ ਯੂਸੁਫ਼ ਨੇ ਇਸ ਪ੍ਰਕਾਰ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਨ ਨੂੰ ਇਨਕਾਰ ਕੀਤਾ |ਉਹ ਬਹੁਤ ਗੁੱਸੇ ਹੋਈ ਅਤੇ ਯੂਸੁਫ਼ ਤੇ ਝੂਠਾ ਦੋਸ਼ ਲਾਇਆ ਅਤੇ ਉਸ ਨੂੰ ਫੜ੍ਹ ਕੇ ਜ਼ੇਲ੍ਹ ਭੇਜ ਦਿੱਤਾ |ਜ਼ੇਲ੍ਹ ਵਿੱਚ ਵੀ ਯੂਸੁਫ਼ ਪਰਮੇਸ਼ੁਰ ਨਾਲ ਵਫ਼ਾਦਾਰ ਰਿਹਾ ਅਤੇ ਪਰਮੇਸ਼ੁਰ ਨੇ ਉਸ ਨੂੰ ਬਰਕਤ ਦਿੱਤੀ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 6

ਚਾਹੇ ਯੂਸੁਫ਼ ਨਿਰਦੋਸ਼ ਹੀ ਸੀ ਫਿਰ ਵੀ ਦੋ ਸਾਲ ਤੋਂ ਜ਼ੇਲ੍ਹ ਵਿੱਚ ਸੀ |ਇੱਕ ਰਾਤ ਫ਼ਿਰਊਨ ਨੂੰ ਜਿਸ ਨੂੰ ਮਿਸਰੀ ਲੋਕ ਰਾਜਾ ਕਹਿੰਦੇ ਸਨ ਦੋ ਸੁਪਨੇ ਆਏ ਜਿਸ ਨਾਲ ਉਹ ਬਹੁਤ ਪਰੇਸ਼ਾਨ ਹੋਇਆ | ਉਸ ਦਾ ਕੋਈ ਵੀ ਸਲਾਹਕਾਰ ਉਸ ਨੂੰ ਉਸਦੇ ਸੁਪਨਿਆਂ ਦਾ ਮਤਲਬ ਨਾ ਦੱਸ ਸੱਕਿਆ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 7

ਪਰਮੇਸ਼ੁਰ ਨੇ ਯੂਸੁਫ਼ ਨੂੰ ਸੁਪਨਿਆਂ ਦਾ ਅਰਥ ਕਰਨ ਦੇ ਯੋਗ ਬਣਾਇਆ, ਇਸ ਲਈ ਫ਼ਿਰਊਨ ਨੇ ਆਪਣੇ ਲਈ ਯੂਸੁਫ਼ ਨੂੰ ਜ਼ੇਲ੍ਹ ਤੋਂ ਬਾਹਰ ਲਿਆਂਦਾ |ਯੂਸੁਫ਼ ਨੇ ਉਸ ਲਈ ਸੁਪਨਿਆਂ ਦਾ ਅਰਥ ਕੀਤਾ ਅਤੇ ਕਿਹਾ, “ਪਰਮੇਸ਼ੁਰ ਸੱਤ ਸਾਲ ਬਹੁਤ ਫ਼ਸਲ ਦੇਵੇਗਾ ਅਤੇ ਅਗਲੇ ਸੱਤ ਸਾਲ ਅਕਾਲ ਦੇ ਹੋਣਗੇ |”

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 8

ਫ਼ਿਰਊਨ ਯੂਸੁਫ਼ ਤੋਂ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਸਾਰੇ ਮਿਸਰ ਵਿੱਚ ਦੂਸਰਾ ਸ਼ਕਤੀਸ਼ਾਲੀ ਅਧਿਕਾਰੀ ਸਥਾਪਿਤ ਕੀਤਾ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 9

ਯੂਸੁਫ਼ ਨੇ ਲੋਕਾਂ ਨੂੰ ਕਿਹਾ ਕਿ ਸੱਤ ਸਾਲ ਚੰਗੀ ਫ਼ਸਲ ਦੇ ਸਮੇਂ ਬਹੁਤ ਸਾਰਾ ਅਨਾਜ਼ ਜਮ੍ਹਾ ਕਰਨ |ਤਦ ਯੂਸੁਫ਼ ਨੇ ਅਕਾਲ ਦੇ ਦਿਨਾਂ ਵਿੱਚ ਲੋਕਾਂ ਨੂੰ ਅਨਾਜ਼ ਵੇਚਿਆ ਉਹਨਾਂ ਕੋਲ ਖਾਣ ਲਈ ਕਾਫ਼ੀ ਸੀ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 10

ਅਕਾਲ ਸਿਰਫ ਮਿਸਰ ਵਿੱਚ ਹੀ ਡਾਢਾ ਨਹੀਂ ਸੀ ਪਰ ਕਨਾਨ ਵਿੱਚ ਵੀ ਜਿੱਥੇ ਯਾਕੂਬ ਅਤੇ ਉਸ ਦਾ ਪਰਿਵਾਰ ਰਹਿੰਦੇ ਸਨ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 11

ਇਸ ਲਈ ਯਾਕੂਬ ਨੇ ਆਪਣੇ ਵੱਡੇ ਪੁੱਤਰ੍ਹਾਂ ਨੂੰ ਮਿਸਰ ਵਿੱਚ ਅਨਾਜ਼ ਖ਼ਰੀਦਣ ਲਈ ਭੇਜਿਆ |ਭਰਾਵਾਂ ਨੇ ਯੂਸੁਫ਼ ਨੂੰ ਨਾ ਪਛਾਣਿਆ ਜਦੋਂ ਉਹ ਭੋਜਨ ਖ਼ਰੀਦਣ ਲਈ ਯੂਸੁਫ਼ ਦੇ ਅੱਗੇ ਖੜ੍ਹੇ ਸਨ |ਪਰ ਯੂਸੁਫ਼ ਨੇ ਉਹਨਾਂ ਨੂੰ ਪਛਾਣ ਲਿਆ ਸੀ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 12

ਆਪਣੇ ਭਰਾਵਾਂ ਨੂੰ ਪਰਖਣ ਦੇ ਬਾਅਦ ਕਿ ਉਹ ਬਦਲੇ ਹਨ ਜਾਂ ਨਹੀਂ ਯੂਸੁਫ਼ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ !”ਨਾ ਡਰੋਂ | ਤੁਸੀਂ ਬੁਰਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੁਸੀਂ ਮੈਨੂੰ ਇੱਕ ਗੁਲਾਮ ਕਰਕੇ ਵੇਚਿਆ ਸੀ , ਪਰ ਪਰਮੇਸ਼ੁਰ ਨੇ ਬੁਰਾਈ ਨੂੰ ਭਲਾਈ ਲਈ ਇਸਤੇਮਾਲ ਕਰ ਲਿਆ |ਆਓ ਅਤੇ ਮਿਸਰ ਵਿੱਚ ਰਹੋ ਤਾਂ ਕਿ ਮੈਂ ਤੁਹਾਡੀ ਅਤੇ ਤੁਹਾਡੇ ਪਰਿਵਾਰਾਂ ਦੇ ਦੇਖ ਭਾਲ ਕਰਾਂ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 13

ਜਦੋਂ ਯੂਸੁਫ਼ ਦੇ ਭਰਾ ਘਰ ਮੁੜੇ ਅਤੇ ਆਪਣੇ ਪਿਤਾ ਯਾਕੂਬ ਨੂੰ ਦੱਸਿਆ ਕਿ ਯੂਸੁਫ਼ ਜੀਉਂਦਾ ਹੈ ਤਾਂ ਉਹ ਬਹੁਤ ਖੁਸ਼ ਹੋਇਆ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 14

ਚਾਹੇ ਯਾਕੂਬ ਬੁੱਢਾ ਆਦਮੀ ਸੀ ਉਹ ਆਪਣੇ ਪਰਿਵਾਰ ਨਾਲ ਮਿਸਰ ਚਲਾ ਗਿਆ ਅਤੇ ਉਹ ਉੱਥੇ ਰਹੇ |ਇਸ ਤੋਂ ਪਹਿਲਾਂ ਯਾਕੂਬ ਮਰਦਾ, ਉਸ ਨੇ ਆਪਣੇ ਹਰ ਇੱਕ ਪੁੱਤਰ ਨੂੰ ਬਰਕਤ ਦਿੱਤੀ |

ਪਰਮੇਸ਼ੁਰ  ਨੇ ਯੂਸੁਫ਼  ਅਤੇ ਉਸਦੇ ਪਰਿਵਾਰ  ਨੂੰ ਬਚਾਇਆ — illustration 15

ਨੇਮ ਦਾ ਵਾਅਦਾ ਜਿਹੜਾ ਪਰਮੇਸ਼ੁਰ ਨੇ ਅਬਰਾਹਮ ਨੂੰ ਦਿੱਤਾ ਉਹ ਇਸਹਾਕ ਤੱਕ ਚਲਾ ਗਿਆ, ਫਿਰ ਯਾਕੂਬ ਕੋਲ ਅਤੇ ਫਿਰ ਯਾਕੂਬ ਦੇ ਬਾਰਾਂ ਪੁੱਤਰ੍ਹਾਂ ਅਤੇ ਉਹਨਾਂ ਦੇ ਪਰਿਵਾਰਾਂ ਤੱਕ ਚਲਾ ਗਿਆ |ਬਾਰਾਂ ਪੁੱਤਰ੍ਹਾਂ ਦੀ ਔਲਾਦ ਇਸਰਾਏਲ ਦੇ ਬਾਰਾਂ ਗੋਤਰ ਬਣੇ |

ਬਾਈਬਲ ਕਹਾਣੀ – ਵਿੱਚੋਂ ਉਤਪਤ - 37-50

Read in the reader

Free to use, adapt, and share under an open license (CC BY-SA 4.0).